ਹਰਿਦੁਆਰ ਦੇ ਬ੍ਰਹਮਪੁਰੀ ਦਾ ਰਹਿਣ ਵਾਲਾ ਵਿਅਕਤੀ ਇਨ੍ਹੀਂ-ਦਿਨੀਂ ਜਮ ਕੇ ਸੁਰਖੀਆਂ ਬਟੋਰ ਰਿਹਾ ਹੈ। ਰਾਮੇਸ਼ਵਰ ਨਾਂ ਦਾ ਵਿਅਕਤੀ ਗੁੜ ਵਾਂਗ ਮਿੱਟੀ ਦੇ ਡਲੇ ਤੇ ਰੇਤਾ ਖਾ ਜਾਂਦਾ ਹੈ। ਇਸ ਦੇ ਬਾਵਜੂਦ ਪੂਰੀ ਤਰ੍ਹਾਂ ਸਿਹਤਮੰਦ ਹੈ। ਰਾਮੇਸ਼ਵਰ ਬੀਤੇ 17 ਸਾਲਾਂ ਤੋਂ ਰੇਤਾ ਤੇ ਮਿੱਟੀ ਦਾ ਭੋਜਨ ਕਰ ਰਿਹਾ ਹੈ।
ਇਸ ਗੱਲ 'ਤੇ ਡਾਕਟਰ ਵੀ ਹੱਕੇ-ਬੱਕੇ ਹਨ। ਡਾਕਟਰਾਂ ਦਾ ਮੰਨਣਾ ਹੈ ਕਿ ਰੇਤ ਤੇ ਮਿੱਟੀ ਦੇ ਖਾਣ ਨਾਲ ਪਾਇਕਾ ਨਾਂ ਦੀ ਬੀਮਾਰੀ ਹੁੰਦੀ ਹੈ। ਇਸ ਤੋਂ ਇਲਾਵਾ ਪੇਟ ਦੇ ਕੀੜੇ ਵੀ ਹੋ ਸਕਦੇ ਹਨ। ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਲਗਾਤਾਰ ਵਰਤੋਂ ਨਾਲ ਸਿਹਤ ਦੀ ਪ੍ਰੇਸ਼ਾਨੀ ਵੱਧ ਸਕਦੀ ਹੈ। ਰਾਮੇਸ਼ਵਰ ਨੇ ਮਿੱਟੀ ਤੇ ਰੇਤ ਨੂੰ 17 ਸਾਲ ਪਹਿਲਾਂ ਖਾਣਾ ਸ਼ੁਰੂ ਕੀਤਾ ਸੀ। ਉਸ ਸਮੇਂ ਉਹ ਗੰਭੀਰ ਬੀਮਾਰ ਹੋਇਆ ਸੀ। ਉਸ ਦੇ ਮੂੰਹ 'ਚੋਂ ਖੂਨ ਆਉਣ ਲੱਗਾ ਸੀ। ਖਾਸੇ ਇਲਾਜ ਤੋਂ ਬਾਅਦ ਵੀ ਜਦ ਰਾਮੇਸ਼ਵਰ ਠੀਕ ਨਹੀਂ ਹੋਇਆ ਤਾਂ ਡਾਕਟਰਾਂ ਨੇ ਜਵਾਬ ਦੇ ਦਿੱਤਾ।
ਇਸੇ ਸਮੇਂ ਰਾਮੇਸ਼ਵਰ ਨੇ ਮਿੱਟੀ ਖਾਣਾ ਸ਼ੁਰੂ ਕਰ ਦਿੱਤਾ। ਉਦੋਂ ਤੋਂ ਲੈ ਕਿ ਹੁਣ ਤੱਕ ਉਸ ਨੂੰ ਨਾ ਤਾਂ ਕੋਈ ਬੀਮਾਰੀ ਹੋਈ ਹੈ ਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਈ ਹੈ। ਉੱਧਰ, ਰਾਮੇਸ਼ਵਰ ਦਾ ਕਹਿਣਾ ਹੈ ਕਿ ਮਿੱਠੀ ਖਾਣ ਨਾਲ ਪੇਟ ਸਾਫ ਰਹਿੰਦਾ ਹੈ। ਉਹ ਹਰ ਰੋਜ਼ ਤਿੰਨ ਵਾਰ 100 ਤੋਂ 150 ਗ੍ਰਾਮ ਮਿੱਟੀ ਖਾ ਲੈਂਦਾ ਹੈ।
ਕੈਂਸਰ 'ਚ ਰਾਹਤ ਦੇਵੇਗੀ ਪੇਨਕਿਲਰ
NEXT STORY